Monday, February 29, 2016

ਮਤਲਬ

ਵਾਹ ਬਾਈ ਰੱਬਾ, ਚੀਜ਼ਾ ਹੋਰ ਵੀ ਸੋਹਣਿਆ ਜੱਗ ਤੇ, ਪਰ ਮਤਲਬ ਸਬ ਤੋਂ ਮੀਠਾ, ਇਹ ਮਤਲਬ ਜੇ ਨਾ ਹੋਵੇ, ਕਿਸੇ ਕੋਲੋ ਨਹੀ ਜਾਣਾ ਢੀਠਾ |

ਮਤਲਬ ਨਾ ਜੇ ਹੋਵੇ ਤੇ ਫਿਰ ਕੋਣ ਪਛਾਣੇ, ਮਤਲਬ ਨਾ ਹੋਵੇ ਕਿਹੜਾ ਮਦਦ ਲਈ ਹੱਥ ਫੜਾਵੇ |
ਕੋਈ ਰੱਜਿਆ ਪੁੱਜਿਆ ਵੀ ਆਵਦਾ ਮਤਲਬ ਸਾਰਦਾ ਏ, ਗਰੀਬ ਨਾਲ ਖੜ ਕੇ ਵੱਡੀ ਭੀਖ ਝਾੜਦਾ ਏ |
ਮਤਲਬ ਗਰੀਬ ਨੂੰ ਵੀ ਵਿਕਾ ਛਡਦਾ, ਭਾਂਵੇ ਓਹਨੂੰ ਪਤਾ ਓਹ ਆਪ ਵਾਸਤੇ ਖੂਹ ਪੱਟਦਾ |
ਮਾਂ-ਬਾਪ ਨੂੰ ਵੀ ਲਗਦੀ ਆਪਣੀ ਔਲਾਦ ਚੰਗੀ, ਮਤਲਬ ਪੂਰਾ ਨਾ ਹੋਵੇ ਤੇ ਰਾਹੇ ਛਡ ਦਿੰਦੀ |
ਔਖਾ ਸੁਣਨਾ ਵੀ ਕੇ ਮਤਲਬ ਲਈ ਯਾਰੀ ਏ, ਪਰ ਸੋਚੋ ਬਿਨਾ ਮਤਲਬ ਵੀ ਕਾਹਦੀ ਯਾਰੀ ਏ |
ਮਤਲਬ ਤੂੰ ਸਬ ਤੋਂ ਸੋਹਣਾ, ਕਰ ਦੇਂਦਾ ਇਕੱਠੇ ਜਿਹੜੇ ਵਿਛੜੇ ਨੇ ਕਈ ਚਿਰਾ ਤੋਂ |
ਯਾਰੀ ਵਿਚ ਰਸ ਪਾਈ ਰਖਦਾ, ਇਕ ਦੁੱਜੇ ਦੇਆਂ ਵਿਚ ਜਾਨ ਪਾਈ ਰਖਦਾ |
ਜੇ ਮਤਲਬ ਤੇਰੇ ਕਰਕੇ ਹੀ ਦੁਨਿਆ ਸਾਰੀ ਏ, ਮੈਨੂ ਲਗਦੀ ਬੜੀ ਚੰਗੀ ਪਰ ਇਹੀ ਦੁਨਿਆਦਾਰੀ ਏ |

No comments: