Monday, June 10, 2013

ਹਾਲ ਮੇਰਾ ਕੀ ਪੁਛਦੇ ਹੋ............!!!

ਹਾਲ ਮੇਰਾ ਕੀ ਪੁਛਦੇ ਹੋ, 
 ਹਾਲ ਮੇਰੇ ਦੇਸ਼ ਦਾ ਪੁਛਦੇ ਕਿਓਂ ਨਹੀ?
ਜਿੰਨਾ ਲੋਕਾਂ ਨੂੰ ਆਪਾਂ ਵੋਟ ਦਿੱਤੀ ਸੀ,
 ਵੋਟ ਲੈ ਕੇ ਮਗਰੋਂ ਦਿਸਦੇ ਕਿਓਂ ਨਹੀ?
ਜਿਹੜਾ ਅੱਜ ਦੇਸ਼ ਦੀ ਕਾਯਾ ਪਲਟਨ ਚਲਇਆ ਹੈ,
 ਲੋਕੀ ਉਸ ਨਾਲ ਵੀ ਫਿਰ ਜੁੜਦੇ ਕਿਓਂ ਨਹੀ?
ਜਿਹੜੇ ਪੁਛਦੇ ਨੇ ਸਵਾਲ ਅਰਵਿੰਦ ਕੋਲੋ,
 ਓਹ ਆਪ ਦੇਸ਼ ਲਈ ਕੁਝ ਕਰਦੇ ਕਿਓਂ ਨਹੀ?
ਓਏ....ਏਸ ਆਜਾਦੀ ਨਾਲੋਂ ਤੇ ਓਹ ਗੁਲਾਮੀ ਚੰਗੀ ਸੀ,
 ਸੂਰਮੇ ਭਗਤ ਜੇਹੇ ਫਿਰ ਜੰਮਦੇ ਕਿਓਂ ਨਹੀ?
ਔਖਾ ਸਾਹ ਹੋ ਗਿਆ ਹੈ ਲੇਣਾ, ਐਸਾ ਮਾਹੋਲ ਬਣਾ ਦਿੱਤਾ ਹੈ,
 ਲੋਕਾਂ ਦੇ ਅਜੇਹੀ ਜਗਾਹ੍ਹ ਤੇ ਸਾਹ ਰੁਕਦੇ ਕਿਓਂ ਨਹੀ?
ਰਮਨ, ਦੇਸ਼ ਭਗਤੀ ਦੇ ਨਾਮ ਤੇ ਜਦੋ ਪੈਣ ਲਾਹਨਤਾ,
 ਆਪਣੇ ਸੱਟ ਵੱਜੇ ਤੇ ਹੰਝੂ ਇਹਨਾਂ ਦੇ ਰੁਕਦੇ ਕਿਓਂ ਨਹੀ?