Friday, October 26, 2012

ਅਸੀਂ ਮੁੜ ਧਰਤੀ ਤੇ ਆਂਵਾਗੇ .....!!!


ਜੇ ਫਕੀਰਾਂ ਦਾ ਕਿਹਾ ਕੋਈ ਤੋੜ ਵਿਖਾਵੇ,
ਸਾਡੇ ਰੁੱਸੇ ਸੱਜਣਾ ਨੂੰ ਮੋੜ ਲਿਆਵੇ !

ਅਸੀਂ ਓਹਦੇ ਦਰ ਉੱਤੇ ਸਜਦਾ ਕਰ ਜਾਂਵਾਗੇ,
ਸੱਜਣਾ ਇਸ ਵਾਰੀ ਜੇ ਤੈਨੂੰ ਨਾ ਮਿਲੇ,
ਅਸੀਂ ਮੁੜ ਧਰਤੀ ਤੇ ਆਂਵਾਗੇ .....!!!

ਜੇ ਮੋਮ ਪਾਣੀ ਦਾ ਕੋਈ ਮੇਲ ਕਰਾਏ,
ਸਾਡੇ ਇਸ਼ਕ਼ ਦੀ ਗੁੱਡੀ ਫੇਰ ਹੁਲਾਰਾ ਖਾਵੇ !

ਅਸੀਂ ਪੀਰਾਂ ਦੇ ਡੇਰੇ ਵਾਰ-ਵਾਰ ਫੇਰੇ ਲਾਂਵਾਗੇ,
ਸੱਜਣਾ ਇਸ ਵਾਰੀ ਜੇ ਤੈਨੂੰ ਨਾ ਮਿਲੇ,
ਅਸੀਂ ਮੁੜ ਧਰਤੀ ਤੇ ਆਂਵਾਗੇ .....!!!

ਜੇ ਕੋਈ ਪਥਰਾਂ ਨੂੰ ਪਾਣੀ ਤੇ ਤਾਰ ਵਿਖਾਵੇ,
ਸਾਡੇ ਸੱਜਣਾ ਦੇ ਸੀਨੇ ਮੁੜ ਸਦਾ ਮੋਹ ਆ ਜਾਵੇ !

ਅਸੀਂ ਚੂਮ-ਚੂਮ ਫੇਰ ਸੀਨੇ ਨਾਲ ਲਾਂਵਾਗੇ,
ਸੱਜਣਾ ਇਸ ਵਾਰੀ ਜੇ ਤੈਨੂੰ ਨਾ ਮਿਲੇ,
ਅਸੀਂ ਮੁੜ ਧਰਤੀ ਤੇ ਆਂਵਾਗੇ .....!!!