Wednesday, April 4, 2012

ਆਪਣੇ ਪਿਤਾ ਨੂੰ ਸਮਰਪਿਤ.....

ਅੱਜ 4 ਅਪ੍ਰੈਲ ਹੈ ਤੇ ਮੇਰੇ ਪਿਤਾ ਦਾ ਜਨਮ-ਦਿਹਾੜਾ ਹੈ ! ਅੱਜ ਮੈਨੂੰ ਸਬ ਤੋਂ ਜਿਆਦਾ ਆਪਣਾ ਵਜੂਦ ਚੇਤੇ ਆਇਆ, ਪਰ ਪਹਿਲੀ ਵਾਰੀ ਮੇਰੀ ਅੱਖ ਵਿਚ ਹੰਝੂ ਨਹੀਓ ਆਇਆ !!!!

ਆਪਣੇ ਪਿਤਾ ਨੂੰ ਸਮਰਪਿਤ.............

ਤੁਸੀਂ ਜਿਉਂਦੇ ਸੀ ਤੇ ਮੇਂ ਇਹ ਦੁਨਿਆ ਭੁਲਾਈ ਹੋਈ ਸੀ,
ਭਾਂਵੇ ਕਦੇ ਵੀ ਇਹ ਜਤਾ ਨਾ ਸਕਿਆ,
ਇਹੀ ਗਲ ਮੇਂ ਤੁਹਾਡੇ ਤੋਂ ਲੁਕਾਈ ਹੋਈ ਸੀ !
ਮਾਂ ਤੇ ਤੁਸੀਂ  ਸਾਨੂੰ ਚੰਗੇ ਪਾਸੇ ਲਾਇਆ ਸੀ,
ਬੜੇ ਮਾਣ ਨਾਲ ਸਾਨੂੰ ਅੱਗੇ ਵਧਾਇਆ ਸੀ !!!

ਮੇਂ ਦੁਨਿਆ ਦੇ ਵਿਚ ਆਪਣਾ ਨਾਮ ਵੀ ਕਮਾਇਆ ਹੈ,
ਕਿਹੜੀ ਗਲ ਕਿਥੇ ਤੇ ਕਿੰਵੇ ਕਰਨੀ ਹੈ,
ਵਕ਼ਤ ਨੇ ਵੀ ਬਹੁਤ ਸਿਖਾਇਆ ਹੈ,
ਇਥੇ ਦੁਨਿਆ ਤੇ ਕੋਈ ਫ਼ਰਕ ਨਹੀ ਪਿਆ ਅੱਜੇ-ਤਕ,
ਪੜ੍ਹ-ਲਿਖ ਕੇ ਵੀ ਇਨਸਾਨ ਅਨਪੜ ਹੀ ਕਹਾਇਆ ਹੈ !

ਮੇਰਾ ਦੁਨਿਆ ਦੇ ਵਿਚੋ ਹੁਣ ਮੋਹ ਘਟਦਾ ਜਾਂਦਾ ਹੈ,
ਸਪਨੇ ਦੇ ਵਾਂਗੂ ਇਹ ਸੰਸਾਰ ਲਗੀ ਜਾਂਦਾ ਹੈ !
ਕੀ ਕਰਾਂ ਮੇਂ ਹਰ ਪਾਸੇ ਤੋਂ ਨੰਨਾ ਲੱਗੀ ਜਾਂਦਾ ਹੈ !
ਉਮੀਦ ਦਾ ਝੂਠਾ ਸਹਾਰਾ ਵੀ ਹੁਣ ਛੁਟੀ ਜਾਂਦਾ ਹੈ !!!
ਉਮੀਦ ਦਾ ਝੂਠਾ ਸਹਾਰਾ ਵੀ ਹੁਣ ਛੁਟੀ ਜਾਂਦਾ ਹੈ !!!

No comments: