Monday, January 23, 2012

ਇਕ ਸੋਹਣੀ ਜਿਹੀ ਤਸਵੀਰ...!

ਮਾਂ ਨੀ ਮਾਂ ਮੈਨੂੰ ਚੜਿਆ ਏ ਚਾਹ,
ਇਕ ਸੋਹਣੀ ਜਿਹੀ ਤਸਵੀਰ ਕਿਸੇ ਦੀ ਬਣਾਉਣ ਦਾ,
ਦੂਜਾ ਨੱਖਰਾ ਵੀ ਓਹਦਾ ਤਸਵੀਰ ਵਿਚ ਲਾਹੁਣ ਦਾ। 

ਇਕ ਜਿਹਦੀ ਮੋਟੀ-ਮੋਟੀ ਅੱਖ ਮੈਨੂੰ ਲਭ੍ਹਦੀ ਫਿਰੇ,
ਦੂਜਾ ਸਹੇਲੀ ਨਾਲ ਗੱਲਾਂ-ਗੱਲਾਂ ਵਿਚ ਮੈਨੂੰ ਚੇਤੇ ਕਰੇ। 

ਇਕ ਹੱਥ ਵਿਚ ਮੇਰੇ ਪਿਆਰ ਦੀ ਨਿਸ਼ਾਨੀ ਚੁਮਦੀ ਹੋਵੇ,
ਦੂਜੀ ਬਾਂਹ ਤੇ ਲਿਖ "ਸੋਹਣਾ ਦਿਲਦਾਰ" ਓਹ ਨੱਚਦੀ ਹੋਵੇ। 

ਇਕ ਮੇਰੇ ਜ਼ਿਕਰ ਤੇ ਮਸਤੀ ਓਹਨੂੰ ਚੜ੍ਹਦੀ ਰਵੇ,
ਦੂਜਾ ਸਹੇਲਿਆ ਨੂੰ "ਰਮਨ" ਸਮਝ ਕੇ ਗੱਲ ਲਗਦੀ ਫਿਰੇ।

ਮਾਂ ਨੀ ਮਾਂ ਮੈਨੂੰ ਚੜਿਆ ਏ ਚਾਹ,
ਇਕ ਸੋਹਣੀ ਜਿਹੀ ਤਸਵੀਰ ਕਿਸੇ ਦੀ ਬਣਾਉਣ ਦਾ,
ਦੂਜਾ ਨੱਖਰਾ ਵੀ ਓਹਦਾ ਤਸਵੀਰ ਵਿਚ ਲਾਹੁਣ ਦਾ। 

No comments: