Thursday, November 24, 2011

ਸਾਨੂੰ ਜਿੰਦਾ ਵੇਖ ਕੇ ....

ਚੰਗੀ ਭੱਲੀ ਜਿੰਦਗੀ ਵਿਚ ਐਂਵੇ ਰੋੜੇ ਪਾ ਬੈਠੇ,
 ਨਾ ਚਾਹੁੰਦੇ ਹੋਏ ਵੀ ਕਿਸੇ ਨੂੰ ਦਿਲ ਚ ਵਸਾ ਬੈਠੇ !
ਓਹਨਾ ਲਈ ਸੂਲੀ ਚੜਨਾ ਸਾਨੂੰ ਮੰਜੂਰ ਹੋ ਗਿਆ,
 ਤੇ ਓਹ ਸਾਡੀ ਗਾਲੀ ਵੀ ਨਾ ਲੰਘੇ ਇਨ੍ਹਾ ਸੀ ਗਰੂਰ ਹੋ ਗਿਆ !

ਅਸੀਂ ਜਿਸ ਪਲ ਦੀ ਉਡੀਕ ਬੜੇ ਚਿਰਾਂ ਤੋਂ ਕੀਤੀ,
 ਪਰ ਓਸ ਵੇਲੇ ਓਹ ਕਿਸੇ ਹੋਰ ਦੇ ਨਸ਼ੇ ਦੇ ਵਿਚ ਚੂਰ ਹੋ ਗਿਆ !
ਅਸੀਂ ਸਾਰੀ ਉਮਰ ਓਹਨਾ ਨੂੰ ਚੰਗਾ-ਮੰਦਾ ਦਸਦੇ ਰਹਿ ਗਏ,
 ਓਹਨਾ ਦਾ ਹਾਲ-ਚਾਲ ਪੁਛਣਾ ਵੀ ਇਕ ਚਾਹ ਬਣ ਕੇ ਰਹਿ ਗਿਆ !

ਹੁਣ ਫੇਰ ਭੁੱਲੇ ਹੋਏ ਰਾਹ ਲਭਣ ਦੀ ਕੋਸ਼ਿਸ਼ ਸੀ ਕੀਤੀ,
 ਪਰ ਹੁਣ ਤੇ ਇਹ ਰਾਹ ਹੀ ਸਾਡੀ ਪਹਿਚਾਣ ਹੋ ਗਿਆ !
ਓਹ ਵੀ ਰੱਬ ਤੋਂ ਸਾਡੇ ਮਰਣ ਦੀ ਦੁਆ ਮੰਗਦੀ ਰਵੇ,
ਸਾਨੂੰ ਜਿੰਦਾ ਵੇਖ ਕੇ ਓਹਨਾ ਦਾ ਜੀਣਾ ਬੇਕਾਰ ਜੇਹਾ ਹੋ ਗਿਆ !

No comments: