Monday, September 26, 2011

ਅਮਰ ਸ਼ਹੀਦ ਦੇਸ਼ ਭਗਤ "ਸਰਦਾਰ ਭਗਤ ਸਿੰਘ"

ਦੋਸਤੋ ਅੱਜ ਅਮਰ ਸ਼ਹੀਦ ਦੇਸ਼ ਭਗਤ "ਸਰਦਾਰ ਭਗਤ ਸਿੰਘ" ਜੀ ਦਾ ਜਨਮ-ਦਿਹਾੜਾ ਹੈ ਤੇ ਮੇਰੇ ਵੱਲੋਂ ਓਹਨਾ ਨੂੰ ਜਨਮ ਦਿਨ ਦੇ ਉਪ੍ਲਖ ਤੇ ਭੇਂਟ .......


1907 ਵੇਲੇ ਜੰਮਿਆ ਸੀ ਇਕ ਸੂਰਮਾ ਅਜੇਹਾ,
ਮੌਤ ਨਾਲ ਕਰਦਾ ਸੀ ਮਖੌਲ ਜਿਹੜਾ !
ਜਿੰਨੇ ਜੰਮਦਿਆ ਹੀ ਘਰ ਵਾਲ਼ਾ ਨੂੰ ਭਾਗ ਲਾਏ ਸੀ,
ਜਿਨ੍ਹੇ ਖੇਤਾ ਵਿਚ ਦਾਣਿਆ ਦੀ ਥਾਂ ਬੰਦੂਕਾਂ ਵੀ ਉਗਾਈ ਸੀ !
ਜਿਹੜਾ ਦੇਸ਼ ਨੂੰ ਕਰਦਾ ਸੀ ਪਿਆਰ ਅੱਥਰਾ,
ਲੋਕੀ ਆਜ ਕਲ ਜਿੰਨੂ ਕਹਿਣ ਲਗ ਪਏ ਚੰਦਰਾ !
ਨਿਰਾ ਸਿਰੇ ਦਾ ਸ਼ਿਕਾਰੀ ਸੀ,
ਗੋਲੀ ਸਾਂਡਰਸ ਨੂੰ ਸਾਰੇ-ਆਮ ਮਾਰੀ ਸੀ !
ਜਿਹੜਾ ਭੱਜਿਆ ਨਹੀ ਡਰ ਕੇ ਗੋਰਇਆ ਤੋਂ,
ਜਿੰਨੇ ਬੰਬ ਨਾਲ ਹਿਲਾ ਦਿੱਤੇ ਸੀ ਅੰਗ੍ਰੇਜਾ ਦਿਆ ਥੰਭਾ ਨੂੰ !
ਜਿਹਦੀ ਅਣਖ ਤੇ ਹੁੰਦਾ ਮਾਣ ਪੂਰੀ ਕੌਮ ਨੂੰ,
ਜਿਹਦੇ ਜਜਬੇ ਤੇ ਬਣਦਿਆ ਫ਼ਿਲਮਾ, ਗਾਨੇ ਗਾਉਣ ਨੂੰ !
ਵਾਹ ਓਏ ਰੱਬਾ ਤੂੰ ਕੀ ਅਜੇਹਾ ਜੋਗੀ, ਸਾਡੇ ਵਿਚ ਸੀ ਘੱਲਇਆ,
ਅੱਜ ਕਲ ਦਿਆ ਮੁੰਡਿਆ ਨੇ ਓਹਦਾ ਪਰਛਾਂਵਾ ਵੀ ਨਾ ਮ੍ਲਇਆ !
ਫੇਰ ਕਿਸੇ ਸਿੰਘ ਨੂੰ ਵੇਖ ਕੇ ਕਿਸੇ ਨਹੀਓ ਕੰਮਬਣਾ,
ਰਮਨ ਤੂੰ ਭਾਂਵੇ ਅਣਖ ਜਗਾ ਕੇ ਵੇਖ ਲੈ,
ਭਗਤ ਸਿੰਘ ਵਰਗਾ ਪੁੱਤ, ਮੁੜ ਕੇ ਭਾਰਤ ਮਾਂ ਦਾ ਨਹੀਓ ਬਣਨਾ !

No comments: