Thursday, September 1, 2011

ਚੁੱਪ ਕਰਕੇ ਵੀ ....

ਮੈਂ ਮੋੜ ਤੇ ਇਹ ਸੋਚਿਆ ਨਹੀ ਸੀ.... ਮੁੜਨਾ ਕਿਥੇ ਹੈ, 
ਪਰ ਹੁਣ ਰਾਹ ਵਿਚ ਦਿਸਦਾ ਕੋਈ ਮੋੜ ਨਹੀ !

ਮੈਂ ਹਰ ਤਰਾਂ ਹੈ ਕੋਸ਼ਿਸ਼ ਕੀਤੀ.... ਤੈਨੂੰ ਮਨਾਉਣ ਦੀ 
ਪਰ ਹੁਣ ਮੇਰਾ ਚਲਦਾ ਕੋਈ ਜੋਰ ਨਹੀ !

ਝੂਠੀ ਤੱਸਲੀ ਦਿੰਦੇ ਹਾਂ ......ਤੂੰ ਚੇਤੇ ਕਰਦੀ ਹੋਵੇਗੀ,
ਪਰ ਸੋਚਣ ਵਿਚ ਤੇ ਕੋਈ ਰੋਕ ਨਹੀ !

ਜੇ ਕਿੱਤੇ ਗ੍ਹ੍ਸ਼ ਖਾ ਕੇ .......ਡਿੱਗ ਵੀ ਜਾਇਏ
ਪਰ ਸਾਨੂੰ ਤੇ ਕੋਈ ਹੋਸ਼ ਹੀ ਨਹੀ !

ਆਉਣਾ ਏ ਤੇ ਆ ਜਾਂਵੀ...... ਜੀ ਸਦਕੇ ਹੈ,
ਇਨ੍ਹੀ ਤੂੰ ਵੀ ਤੇ ਕੋਈ ਮਜਬੂਰ ਨਹੀ !

ਮਰ ਮਰ ਕੇ ਜੀਣਾ ਸਿਖਿਆ ਹੈ ..... ਬੜੀ ਮੁਸ਼ਕਲ ਨਾਲ,
ਹਰ ਕਿਸੇ ਤੇ ਡੂਲ ਜਾਇਏ ਇਨ੍ਹੇ ਵੀ ਮਦਹੋਸ਼ ਨਹੀ !

ਕਹਿਣਾ ਹੈ ਜੋ ਕਹਿ ਲੈ ਰੱਜ ਕੇ ......ਰਮਨ ਨੂੰ,
ਚੁੱਪ ਕਰਕੇ ਵੀ ਤੂੰ ਖਾਮੋਸ਼ ਨਹੀ !

No comments: