Sunday, August 14, 2011

ਸੂਰਮੇ ਤੇ ....

ਇਥੇ ਲੋਕ ਨੇ ਵਾਪਰੀ ਅਪਣੇ ਜਿਸਮਾ ਦੇ,
 ਵੇਚ ਕੇ ਖੁਦ ਨੂੰ, ਬੋਲੀ ਦੁਜੇਆ ਦੀ ਲਾਉਂਦੇ ਨੇ !
ਚੜਨਾ ਚੁਣਦੇ ਨੇ ਪੌੜੀ ਸ਼ਿਖਰ ਦੀ,
 ਪਰ ਵਕ਼ਤ ਤੇ ਪਿਛੇ ਹੱਟ ਜਾਉਂਦੇ ਨੇ !
ਓਏ ਰੋਕੋ ਅਪਣੇ ਅੰਦਰ ਦੇ ਰਾਵਣ ਨੂੰ,
 ਸਚੇ ਸਲਾਮ ਵੇਖੀ ਫੇਰ ਕਿੰਵੇ ਆਉਂਦੇ ਨੇ
ਕਮਜੋਰਾਂ ਤੇ ਹਥ ਚੁਕਣ ਤੋਂ ਪਹਿਲਾ ਵਕ਼ਤ ਵੇਖ ਲਈ,
 ਹਥ ਓਹ ਤੇਰੇ ਕਦੋ ਵਢੇ ਜਾਉਂਦੇ ਨੇ !
ਸੂਰਮੇ ਓਹ ਨਹੀ ਹੁੰਦੇ ਜੇਹੜੇ ਕਮਜੋਰਾਂ ਤੇ ਜੁਲਮ ਕਰਦੇ ਨੇ,
 ਸੂਰਮੇ ਤੇ ਕਮਜੋਰਾਂ ਖਾਤਿਰ ਸੂਲੀ ਤਕ ਚੜ ਜਾਉਂਦੇ ਨੇ !

No comments: