Wednesday, August 31, 2011

ਚੰਦਰਾ ਅਭਿਮਾਨ !

ਦੋਸਤੋ ਇਕ ਇਹਸਾਸ ਦੀ ਗਲ ਹੈ, ਓਹ ਨਾਲ ਨਹੀ ਹੈ ਮੇਰੇ, ਪਰ ਹਰ ਵੇਲੇ ਇੰਝ ਨਾਲ ਰਹਿੰਦੀ ਹੈ, ਜਿਂਵੇ ਲਗਦਾ ਹੈ ਕਲ ਦੀ ਗਲ ਗੱਲ ਹੋਵੇ ..... ਇਨ੍ਹਾ ਪਤਾ ਹੁੰਦਾ ਕੇ ਨਹੀ ਰਹਿ ਸਕਦੇ ਉਸਦੇ ਬਿੰਨਾ, ਉਸਨੂੰ ਜਿੰਦਗੀ ਵਿਚੋਂ ਕਦੇ ਜਾਣ ਹੀ ਨਾ ਦਿੰਦੇ.....!!!

ਯਾਰਾਂ ਵਿਚੋ ਇਕ ਯਾਰ ਲਭਦੇ ਰਹੇ, ਇਕ ਯਾਰ ਵਿਚ ਸਾਰਾ ਜਹਾਨ !
ਇਕ ਯਾਰ ਸੀ ਜਦ ਲਭਿਆ, ਓਹ ਖੋ ਗਿਆ ਵਿਚ ਅਣਜਾਨ !

ਸਮੁੰਦਰਾਂ ਦੇ ਵਿਚ ਲਹਿਰਾ ਵੱਸੀਆਂ, ਪਤਾ ਨਹੀ ਕੇਹੜੀਆ-੨ ਨਹਿਰਾਂ ਵੱਸੀਆਂ !
ਨਹਿਰਾਂ ਵਿਚ ਜੋ ਸਮੁੰਦਰ ਵੱਸਦੇ, ਇਕ ਦਿਨ ਮਿਲ ਜਾਂਦੇ ਨੇ ਫਿਰ ਆਣ !

ਮੰਦਰਾਂ ਦੇ ਵਿਚ ਪਥਰ ਦਿੱਸਦੇ, ਕਿਸੇ ਨੂੰ ਦਿਸਦਾ ਪਥਰਾਂ ਵਿਚ ਭਗਵਾਨ !
ਕਈ ਰੱਬ ਵਰਗੇ ਸੀਨੇ ਪਥਰ ਹੋ ਗਏ, ਪਥਰ ਦਾ ਸੀਨਾ ਵੀ ਚੋ ਪਿਆ ਇਹ ਜਾਣ !

ਪਿਆਰ ਦੇ ਵਿਚ ਰੱਬ ਵਸਦਾ, ਓਹਲਾ ਫੇਰ ਵੀ ਤੂੰ ਸਾਡੇ ਤੋਂ ਰੱਖਦਾ !
ਰਮਨ, ਮੁਖ ਓਹਨਾ ਕਦੇ ਨਾ ਮੋੜਨਾ ਸੀ, ਜੇ ਤੂੰ ਛਡ ਦਿੰਦਾ ਇਹ ਚੰਦਰਾ ਅਭਿਮਾਨ !


No comments: