Sunday, August 28, 2011

ਇਸ਼ਕ਼ ਦਾ ਸੌਦਾ...

ਦੋਸਤੋ ਮੈਂ ਇਸ ਦੁਨਿਆ ਵਿਚ ਇਕ ਅਨਜਾਨੇ ਮਹਿਮਾਨ ਦੀ ਭਾਲ ਵਿਚ ਹਾਂ, ਜਿਸ ਨੂੰ ਮੈਂ ਜਾਣਦਾ ਨਹੀ, ਪਰ ਸੀਨੇ ਵਿਚ ਬੜੀ ਤਾਂਗ ਹੈ ਉਸਨੂੰ ਮਿਲਣ ਦੀ ....!!! ਮੈਂ ਸੱਚੇ ਇਸ਼ਕ਼ ਦਾ ਸੌਦਾ ਕਰਨ ਲਈ ਅਪਣੇ ਆਪ ਨੂੰ ਇੰਝ ਵੇਖਦਾ ਹਾਂ !

ਇਹ ਦੁਨਿਆ ਇਕ ਮੰਡੀ ਯਾਰੋੰ, ਮੰਡੀ ਭਰੀ ਹੋਈ ਨਾਲ ਸਮਾਨ !
ਲਭਦਿਆਂ ਨੂੰ ਇਥੇ ਕੁਝ ਨਹੀ ਲਭਦਾ, ਸੱਜੀ ਹੈ ਭਾਂਵੇ ਹਰ ਇਕ ਦੁਕਾਨ !
ਇਕ ਕਹਿੰਦਾ ਇਹ ਸੌਦਾ ਮਹਿੰਗਾ, ਰਖਦੇ ਨਹੀ ਅਸੀਂ ਵਿਚ ਅਣਜਾਣ !
ਇਕ ਕਹਿੰਦਾ ਇਹ ਸੌਦਾ ਨਕਲੀ, ਵਿਕ ਜੇ ਗਾ ਤੂੰ ਸਾਰੇ ਆਮ !
ਕਰ ਲੇ ਸਬਰ ਜੋ ਮਿਲਦਾ ਅੜਿਆ, ਕਿਓਂ ਭਟਕੇ ਇਕ ਤੋਂ ਦੂਜੀ ਦੁਕਾਨ !

ਮੈਂ ਚਾਰ ਛੁਪੇਰੇ ਵੇਖਣ ਲੱਗਾ, ਮੈਨੂੰ ਹਰ ਵਿਚ ਦਿਸਿਆ ਓਹ ਇਨਸਾਨ !
ਇਕ ਤੋ ਇਕ ਸੋਹਣਾ ਵਿਖਿਆ, ਖੋ ਗਿਆ ਇਨ੍ਹਾ ਉਸਨੁ ਅਪਣਾ ਜਾਨ !
ਫਿਰ ਉਸ ਵੱਲ ਤੁਰਿਆ, ਦਿਸਣੋ ਸੋਹਣਾ ਨਾਲੇ ਜੱਗ ਵਿਚ ਸੀ ਜਿਸਦਾ ਮਾਣ !
ਜਦ ਮੇਂ ਹਥ ਲਗਾਇਆ ਉਸਨੂੰ ਇਕ ਵਾਰੀ, ਟੁੱਟ ਕੇ ਹੋ ਗਿਆ ਟੇਡਾ ਵਾਂਗ ਤੀਰ-ਕਮਾਨ !
ਖਾਲੀ ਮੁੜਿਆ ਮੈਂ ਫਿਰ ਇਕ ਵਾਰੀ, ਮੈਨੂੰ ਲਭਿਆ ਨਹੀ ਓਹ ਮੇਰਾ ਮਹਿਮਾਨ !

No comments: