Sunday, July 3, 2011

ਆੜੀ ਬਚਪਨ ਦਾ....

ਮੈਨੂ ਯਾਦ ਆਉਂਦੀ ਹੈ ਪੰਜਾਬ ਦੀ, 
 ਰੋਟੀ ਮੱਕੀ ਦੀ ਤੇ ਸਰੋਂ ਦੇ ਸਾਗ ਦੀ !
ਯਾਦ ਆਉਂਦੀਆਂ ਨੇ ਓਹਨਾ ਖੇਡਾ ਦੀ, 
 ਜਦੋ ਬਹਿ ਸਾਇਕਲ ਤੇ ਰੇਸਾ ਲਾਉਂਦੇ ਸੀ !
ਹੋਰ ਵੀ ਚੜ ਜਾਂਦਾ ਸੀ ਜੋਸ਼, 
 ਜਦੋ ਰੱਬ ਮੀਂਹ ਵਰਸਾਉਂਦਾ ਸੀ !
ਯਾਦ ਆਉਂਦੀਆਂ ਨੇ ਬਦਲਦੀਆ ਰੁੱਤਾ ਦੀ,
 ਕਿੰਝ ਹੰਡਦੇ ਵਰਤਾਉਂਦੇ ਵਰ੍ਰੇ ਬੀਤ ਜਾਂਦੇ ਨੇ !
ਯਾਰ ਪੜਦੇ ਸੀ ਜਿਹੜੇ ਨਾਲ ਸਾਡੇ, 
 ਅੱਜ ਅਫਸਰ ਲੱਗੇ ਨਜਰ ਆਉਂਦੇ ਨੇ !
ਟਾਹਲੀ, ਪਿੱਪਲ ਵਾਂਗੂੰ ਜਾਪਦੇ ਨੇ ਯਾਰ ਮੇਰੇ,
 ਸਾਰੀ ਉਮਰ ਜਿਹੜੇ ਸਾਥ ਨਿਭਾਉਂਦੇ ਨੇ !
ਕੋਲ ਖਲੋ ਕੇ ਤਾਂ ਵੇਖ ਇਹਨਾ ਟਾਹਲੀ ਪਿੱਪਲਾਂ ਦੇ, 
 ਅਵਾਜਾਂ ਮਾਰ-ਮਾਰ ਤੈਨੂੰ ਬੁਲਾਉਂਦੇ ਨੇ !
ਜਦੋ ਮਿਲ ਜੇ ਕਿਸੇ ਨੂੰ ਆੜੀ ਆਪਣੇ ਬਚਪਨ ਦਾ, 
 ਫਿਰ ਘੁੱਟ-ਘੁੱਟ ਜੱਫੀਆਂ ਪਾਉਂਦੇ ਨੇ !
ਬਿਸ਼ਨੋਈ ਨੂੰ ਤਾਂ ਚੰਗੇ ਲਗਦੇ ਓਹ, 
 ਜਿਹੜੇ ਸੱਚੇ ਦਿਲੋਂ ਵਿਛੜਇਆ ਨੂੰ ਗਲ ਨਾਲ ਲਾਉਂਦੇ ਨੇ !

No comments: