Thursday, December 2, 2010

ਕੰਡਿਆ ਉੱਤੇ......

ਰਾਹ ਚੱਲਦਿਆ ਨਹੀ ਇਲਮ ਸੀ ਕੰਡਿਆ ਦਾ , 
 ਅਸੀਂ ਨੰਗੇ ਪੈਰੀ ਤੁਰ ਪਏ  ਉਸ ਰਸਤੇ ਤੇ !
ਇਕ ਹਮਸਫ਼ਰ ਮਿਲਿਆ ਵਿਚ ਰਸਤੇ ਦੇ ਸਾਨੂੰ ,
 ਵੇਖ ਕੇ ਮੁੱਖ ਓਹਦਾ, ਸਾਥੋ ਕੰਡਿਆ ਤੇ ਚੱਲ ਹੋ ਗਿਆ !
ਇਕ ਪਲ ਵਾਸਤੇ ਜਦ ਹੋਈ ਸੀ, ਓਹਲੇ ਓਹ, 
 ਮੈਨੂੰ ਕੰਡਿਆ ਤੇ ਤੁਰਣ ਦਾ ਅਹਿਸਾਸ ਹੋ ਗਿਆ !
ਆਣ ਕੇ ਦੇਖਿਆ ਉਸਨੇ ਜਦ ਹਾਲ ਮੇਰਾ ,
 ਬਸ ਏਸ ਅਦਾ ਨੇ ਸੀ,  ਸਾਡਾ ਦਿਲ ਮੋਹ ਲਿਆ !
ਕੀਤੀ ਸੀ ਇਕ ਅਰਦਾਸ ਮੇਂ ਉਸ ਅੱਗੇ, 
 ਹੁਣ ਨਾ ਜਾਂਵੀ ਛੱਡ ਕੇ ਸਾਨੂੰ ਕੱਲਿਆ ਨੂੰ !
ਓਹ ਸੁਣ ਕੇ ਅਵਾਜ ਕੁਝ੍ਹ ਜਾਨਵਰਾਂ ਦੀ, 
 ਸਾਨੂੰ ਇੱਕਲਾ ਛੱਡ ਕੇ ਚੱਲੀ ਗਈ !
ਰਮਨ ਤੇ ਕਦੋ ਦਾ ਮਰ ਗਿਆ ਸੀ, 
 ਕੰਡਿਆ ਉੱਤੇ ਬਸ ਮੇਰੀ ਲਾਸ਼ ਰਹਿ ਗਈ !

No comments: